ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ ਦਾ ਦੇਹਾਂਤ
ਹਰਸ਼ਬਾਬ ਸਿੱਧੂ
ਮੋਹਾਲੀ, 25 ਅਪ੍ਰੈਲ 2024 : ਮੋਹਾਲੀ: ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ( ਬੀ.ਜੇ.ਪੀ ਮੈਂਬਰ ਕਾਰਜਕਰਨੀ ਅਤੇ ਸਾਬਕਾ ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ) ਦੇ ਪਤੀ ਅਰਵਿੰਦਰ ਸਿੰਘ ਭੁੱਲਰ (58 ) ਦੀ ਗੰਭੀਰ ਬਿਮਾਰੀ ਕਾਰਨ ਅੱਜ ਗੰਗਾ ਨਗਰ ਦੇ ਹਸਪਤਾਲ ਵਿੱਚ ਮੌਤ ਹੋ ਗਈ। ਦੱਸਣ ਯੋਗ ਹੈ ਕਿ ਉਹ ਕੈਂਸਰ ਬਿਮਾਰੀ ਤੋਂ ਪੀੜਤ ਸਨ।
ਉੱਨਾਂ ਦਾ ਸੰਸਕਾਰ ਮਿਤੀ 27 ਅਪ੍ਰੈਲ ਨੂੰ ਸੈਕਟਰ 25 ਚੰਡੀਗੜ ਕੀਤਾ ਜਾਵੇਗਾ।